BEPARWAH Tann Badwal Lyrics
BEPARWAH Tann Badwal Lyrics
ALBUM: Anjhey Aashiq
ਤੇਰਾ ਸਮੇਂ ਸਿਰ ਨਾ ਆਉਣਾ, ਓ ਛੱਡ ਦਿਲਦਾਰਾ ਨਵੀਂ ਗੱਲ ਨਹੀਂ
ਅੱਖੀਆਂ ਨੂੰ ਥਾਂ ਥਾਂ ਤੇ ਲਾਉਣਾ, ਓ ਛੱਡ ਦਿਲਦਾਰਾ ਕੋਈ ਹੱਲ ਨਹੀਂ
ਮੈਂ ਤੱਕਿਆ ਸਮਝਾ ਕੇ ਕਈ ਮਰਤਬਾ
ਘੜਦੈਂ ਬਹਾਨੇ ਤੂੰ ਹਰ ਦਫ਼ਾ
ਸੁਧਰੇਂਗਾ ਹਾਂ ਜਾ ਨਹੀਂ ਬਰਖੁਰਦਾਰ ਮੇਰੇ ਕੰਨੀਂ ਗਈ ਏ ਕੋਈ ਅਫ਼ਵਾਹ
ਮੈਂ ਤੇ ਬੜਾ ਜ਼ੋਰ ਲਾਇਆ ਸੀ ਸਾਂਭ ਕੇ ਰੱਖਣੇ ਨੂੰ ਓ
ਹੁਣ ਕੀ ਹੀ ਕਰਾਂ ਜੇ ਤੂੰਹੀਓਂ ਬੇਪਰਵਾਹ
ਮੈਂ ਤੇ ਬੜਾ ਜ਼ੋਰ ਲਾਇਆ ਸੀ ਸਾਂਭ ਕੇ ਰੱਖਣੇ ਨੂੰ ਓ
ਕੀ ਹੀ ਕਰਾਂ ਜੇ ਤੂੰਹੀਓਂ ਬੇਪਰਵਾਹ
ਟੁੱਟਗੀ ਤਾਂ ਫੇ ਟੁੱਟਗੀ ਜ਼ਰੀਏ ਰੱਖਣੇ ਕੋਈ ਨਹੀਂ ਗੱਲਬਾਤ ਦੇ
ਡਰ ਨਾ ਚਿੰਤਾ ਕਰ ਨਾ ਨਹੀਓਂ ਲੱਭਦੀ ਬਹਾਨੇ ਮੁਲਾਕਾਤ ਦੇ
ਭੁੱਲ ਜਾਣੇ ਸਾਧਨ ਤਾਲੋਕਾਤ ਦੇ ਤੇ ਸੁਰਤੀ ਚੋਂ ਦੇਣੇ ਨੇ ਨਕਸ਼ੇ ਮਿਟਾ
ਮੈਂ ਤੇ ਬੜਾ ਜ਼ੋਰ ਲਾਇਆ ਸੀ ਸਾਂਭ ਕੇ ਰੱਖਣੇ ਨੂੰ ਓ
ਹੁਣ ਕੀ ਹੀ ਕਰਾਂ ਜੇ ਤੂੰਹੀਓਂ ਬੇਪਰਵਾਹ
ਮੈਂ ਤੇ ਬੜਾ ਜ਼ੋਰ ਲਾਇਆ ਸੀ ਸਾਂਭ ਕੇ ਰੱਖਣੇ ਨੂੰ ਓ
ਕੀ ਹੀ ਕਰਾਂ ਜੇ ਤੂੰਹੀਓਂ ਬੇਪਰਵਾਹ
ਪੈਸੇ ਪਿੱਛੇ ਹੱਦ ਆ ਵਾਕਈ ਗੱਲ ਤਾਂ ਸਹੀ ਆ ਕਿ ਲੜ ਪੈਨੇ ਆਂ
ਤੇਰੇ ਵਿੱਚਈ ਮੇਰੇ ਜਿੰਦੇ ਭੰਨ ਦੇ ਦਰਾਜਾਂ ਦੇ ਗਿਣ ਲੈਨੇ ਆਂ
ਦੇਖਾਂਗੇ ਮਹੀਨੇ ਕਿ ਦਿਨ ਰਹਿਨੇ ਆਂ ਮੈਂ ਤਨ ਪੂੰਜੀ ਸਾਰੀ ਨੂੰ ਅੱਗ ਦੇਣੀ ਲਾ
ਹੁਣ ਕੀ ਹੀ ਕਰਾਂ ਜੇ ਤੂੰਹੀਓਂ ਬੇਪਰਵਾਹ
ਹੁਣ ਕੀ ਹੀ ਕਰਾਂ ਜੇ ਤੂੰਹੀਓਂ ਬੇਪਰਵਾਹ
ਹੁਣ ਕੀ ਹੀ ਕਰਾਂ ਜੇ ਤੂੰਹੀਓਂ ਬੇਪਰਵਾਹ
Comments
Post a Comment